ਸਿੱਧੂ ਮੂਸੇਵਾਲਾ ਲਈ ਸੜਕਾਂ 'ਤੇ ਉਤਰੇਗੀ ਸ਼ਿਵ ਸੈਨਾ, ਜਲਦ ਕਰੇਗੀ ਐਲਾਨ

ਸਿੱਧੂ ਮੂਸੇਵਾਲਾ ਲਈ ਸੜਕਾਂ 'ਤੇ ਉਤਰੇਗੀ ਸ਼ਿਵ ਸੈਨਾ, ਜਲਦ ਕਰੇਗੀ ਐਲਾਨ
ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ ਨੇ ਕਿਹਾ ਕਿ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਨੂੰ ਵਿਦੇਸ਼ਾਂ ਵਿੱਚ ਚਮਕੋਨ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ।

ਸ਼ਿਵ ਸੈਨਾ ਜਲਦ ਹੀ ਸ੍ਰੀ ਆਨੰਦਪੁਰ ਸਾਹਿਬ ਤੋਂ ਮੂਸੇਵਾਲਾ ਤੱਕ ਇਨਸਾਫ਼ ਮਾਰਚ ਕੱਢੇਗੀ।  ਮਾਰਚ ਦੀ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।  ਮਾਰਚ ਕੱਢ ਕੇ ਪੰਜਾਬ ਦੇ ਡੀ.ਪੀ.ਜੀ.  ਚੰਡੀਗੜ੍ਹ ਵਿਖੇ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਜਾਵੇਗਾ।  ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।  ਲਾਡੀ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕੈਦ ਦੌਰਾਨ ਇੱਕ ਟੀਵੀ ਇੰਟਰਵਿਊ ਪ੍ਰਸਾਰਿਤ ਕੀਤੀ ਗਈ ਸੀ ਅਤੇ ਹੁਣ ਤੱਕ ਉਸ ਮਾਮਲੇ ਦੀ ਜਾਂਚ ਪੂਰੀ ਨਹੀਂ ਹੋਈ ਅਤੇ ਲਾਰੈਂਸ ਬਿਸ਼ਨੋਈ ਨੂੰ ਇੱਕ ਐਕਟਰ ਵਾਂਗ ਪੇਸ਼ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।  ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਕਿੱਥੋਂ ਆਉਂਦੇ ਹਨ, ਇਹ ਵੀ ਇੱਕ ਵੱਡਾ ਸਵਾਲ ਹੈ।  ਗੁਰਪ੍ਰੀਤ ਸਿੰਘ ਲਾਡੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਦਹਿਸ਼ਤ ਫੈਲਾਉਣ ਵਾਲੇ ਗੋਲਡੀ ਬਰਾੜ ਨੂੰ ਅੱਜ ਤੱਕ ਪੰਜਾਬ ਲਿਆ ਕੇ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ।  ਇਸ ਮੌਕੇ ਧਰਮਿੰਦਰ ਸਿੰਘ ਸਿਟੀ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ, ਪ੍ਰਿੰਸ ਰਾਣਾ, ਨਰੇਸ਼ ਕੁਮਾਰ, ਜੈਅੰਤ ਵਰਮਾ, ਸਰਬਜੀਤ ਸਿੰਘ, ਵਰਿੰਦਰ ਪਾਲ, ਪਰਵ ਸੈਣੀ, ਯਾਦਵਿੰਦਰ ਸ਼ਰਮਾ ਆਦਿ ਹਾਜ਼ਰ ਸਨ।

Post a Comment

0 Comments