Punjabi Virsa New Punjabi Boliyan 2023

Punjabi Virsa New Punjabi Boliyan 2023

Punjabi Virsa New Punjabi Boliyan 2023


ਰੰਗ ਸੱਪਾਂ ਦੇ ਵੀ ਕਾਲੇ
ਰੰਗ ਸਾਧਾਂ ਦੇ ਵੀ ਕਾਲੇ,
ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ...

ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ...

ਮਾਂ ਮੇਰੀ ਨੇ ਬੋੲ੍ਹੀਆ ਭੇਜਿਆ
ਵਿੱਚ ਭੇਜੀ ਕਸਤੂਰੀ
ਘਟਗੀ ਤਿੰਨ ਰੱਤੀਆਂ
ਕਦੋਂ ਕਰੇਗਾ ਪੂਰੀ।


ਜੇ ਭਾਬੀ ਮੇਰਾ ਖੂਹ ਨੀ ਜਾਣਦੀ,
ਖੁਹ ਨੀ ਤੂਤਾਂ ਵਾਲਾ।
ਜੇ ਭਾਬੀ ਮੇਰਾ ਨਾਂ ਨੀ ਜਾਣਦੀ,
ਨਾਂ ਮੇਰਾ ਕਰਤਾਰਾ।
ਬੋਤਲ ਪੀਂਦੇ ਦਾ,
ਸੁਣ ਭਾਬੀ ਲਲਕਾਰਾ,
ਬੋਤਲ ਪੀਂਦੇ ਦਾ
ਸੁਣ ਭਾਬੀ ਲਲਕਾਰਾ...

ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ ਨੂੰ ਖੁਰਕਦਾ ਆਵੇ...

Punjabi Boliyan for Boys and Girls



ਚੱਕਿਆ ਪੋਣਾ ਕੁੜੀ ਸਾਗ ਨੂੰ ਚੱਲੀਐ
ਰਾਹ ਵਿੱਚ ਆ ਗਈ
ਨ੍ਹੇਰੀ ਕੁੜੀਏ
ਅੱਜ ਤੂੰ ਆਸ਼ਕ ਨੇ ਘੇਰੀ
ਕੁੜੀਏ ਅੱਜ ਤੂੰ ਆਸ਼ਕ ਨੇ ਘੇਰੀ ...


ਆਰੀ-ਆਰੀ-ਆਰੀ,
ਮੈਨੂੰ ਕਹਿੰਦਾ ਦੁੱਧ ਲਾਹ ਦੇ,
ਮੈਂ ਲਾਹ ਤੀ ਕਾੜ੍ਹਨੀ ਸਾਰੀ।
ਮੈਨੂੰ ਕਹਿੰਦਾ ਖੰਡ ਪਾ ਦੇ,
ਮੈਂ ਲੱਪ ਮਿਸਰੀ ਦੀ ਮਾਰੀ।
ਨਣਦੇ ਕੀ ਪੁੱਛਦੀ,
ਤੇਰੇ ਵੀਰ ਨੇ ਮਾਰੀ,
ਨਣਦੇ ਕੀ ਪੁੱਛਦੀ,
ਤੇਰੇ ਵੀਰ ਨੇ ਮਾਰੀ...


ਜੇਠ ਜਠਾਣੀ ਅੰਦਰ ਪੈਂਦੇ
ਤੇਰਾ ਮੰਜਾ ਦਰ ਵਿੱਚ ਵੇ
ਕੀ ਲੋਹੜਾ ਆ ਗਿਆ
ਘਰ ਵਿੱਚ ਵੇ ...


ਭਾਬੀ, ਭਾਬੀ ਕੀ ਲਾਈ ਆ ਦਿਉਰਾ,
ਕੀ ਭਾਬੀ ਤੋਂ ਲੈਣਾ।
ਬੂਰੀ ਮਹਿ ਨੂੰ ਪੱਠੇ ਪਾ ਦੇ,
ਨਾਲੇ ਘੜਾ ਦੇ ਗਹਿਣਾ।
ਭਾਬੀ ਦਾ ਝਿੜਕਿਆ ਵੇ,
ਕੁਛ ਨੀ ਬੇਸ਼ਰਮਾ ਰਹਿਣਾ...


ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਠੂਹਾਂ ਲੜਿਆਂ,
ਨੀ ਮਾਂ ਮੇਰੇ ਏਥੇ ਠੂਹਾਂ ਲੜਿਆਂ...


ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
ਮੈਨੂੰ ਕਹਿੰਦਾ ਕੁੱਤੀ ,
ਜੇਠ ਨੂੰ ਅੱਗ ਲੱਗਜੇ
ਸਣੇ ਪਜਾਮੇ ਜੁੱਤੀ...


ਤਰ ਵੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਉਠਾਂ ਨੂੰ ਪਾਉਦੇ ਖਲ ਵੇ,
ਖਲ ਤਾਂ ਮੈਥੋ ਕੁੱਟੀ ਨਾ ਜਾਵੇ,
ਗੁੱਤੋਂ ਲੈਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ ਡੋਰੀਆਂ
ਮਹਿਲਾਂ ਵਾਲੇ ਘਰ ਵੇ...


ਸਹੁਰੇ ਮੇਰੇ ਨੇ ਜੁੱਤੀ ਭੇਜੀ
ਉਹ ਵੀ ਮੇਰੇ ਤੰਗ
ਨੀ ਮੈਂ ਕਰਾਂ ਵਡਿਆਈਆਂ
ਸਹੁਰੇ ਮੇਰੇ ਨੰਗ...


ਇੱਕ ਕਟੋਰਾ ਦੋ ਕਟੋਰੇ
ਤੀਜਾ ਕਟੋਰਾ ਦਾਲ ਦਾ,
ਰੰਨਾਂ ਦਾ ਖਹਿੜਾ ਛੱਡ ਦੇ
ਕੱਲ੍ਹ ਕੁੱਟਿਆ ਤੇਰੇ ਨਾਲ ਦਾ...


ਤੇਰੇ ਤਾਈਂ ਮੈਂ ਆਈ ਵੀਰਨਾ,
ਲੰਮਾ ਧਾਵਾ ਧਰਕੇ।
ਸਾਕ ਇਦੋ ਦਾ ਦੇ ਦੇ ਵੀਰਨਾ,
ਆਪਾਂ ਬਹਿ ਜਾਈਏ ਰਲਕੇ।
ਚੰਗਾ ਮੁੰਡਾ ਨਰਮ ਸੁਭਾਅ ਦਾ,
ਅੱਖਾਂ ਚ ਪਾਇਆ ਨਾ ਰੜਕੇ,
ਸਾਕ ਭਤੀਜੀ ਦਾ,
ਭੂਆ ਲੈ ਗਈ ਅੜਕੇ...


ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ...


ਇੱਕ ਕਟੋਰਾ ਦੇ ਕਟੋਰਾ
ਤੀਜਾ ਕਟੋਰਾ ਲੱਸੀ ਦਾ
ਗਲੀਆਂ ਵਿੱਚ ਫਿਰਨਾ ਛੱਡ ਦੇ
ਕੋਈ ਅਫਸਰ ਆਇਆ ਦੱਸੀ ਦਾ...


ਧੇਲੇ ਦੀ ਮੈ ਰੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ ਹਾਣ ਦੀਓ
ਮੇਰਾ ਜੇਠ ਪੂਣੀਆਂ ਵੱਟੇ...


ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦੀ ਆਖ ਸੁਣਾਵਾਂ।
ਜਾਕਟ ਲਿਆ ਮਿੱਤਰਾ,
ਜਿਹੜੀ ਕੁੜਤੀ ਹੇਠਾਂ ਦੀ ਪਾਵਾਂ।
ਕੁੜਤੀ ਦੀ ਵਿਉਂਤ ਬੁਰੀ,
ਫੇਰ ਹਿੱਕ ਦੇ ਹੇਠ ਗਲਾਵਾਂ।
ਕੁੰਜੀਆਂ ਇਸ਼ਕ ਦੀਆਂ,
ਕਿਸ ਜਿੰਦਰੇ ਨੂੰ ਲਾਵਾਂ...


ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਆ ਗਿਆ ਨੀ,ਸੁਹਾਗੇ ਹੇਠ,
ਆ ਗਿਆ ਨੀ ਸੁਹਾਗੇ ਹੇਠ...


ਤੂੰ ਹੱਸਦੀ ਦਿਲ ਰਾਜ਼ੀ ਮੇਰਾ,
ਲੱਗਦੇ ਬੋਲ ਪਿਆਰੇ,
ਜਾਨ ਭੌਰ ਦੀ ਲੈ ਲਈ ਮੁੱਠੀ ਵਿਚ,
ਤੈਂ ਲੰਮੀਏ ਮੁਟਿਆਰੇ,
ਆ ਕਿਧਰੇ ਦੋ ਗੱਲਾਂ ਕਰੀਏ,
ਬਹਿ ਕੇ ਨਦੀ ਕਿਨਾਰੇ,
ਹੁਭਕੀਂ ਰੋਣ ਖੜ੍ਹੇ,
ਤੇਰੇ ਹਿਜਰ ਦੇ ਮਾਰੇ...


ਬਾਰੀ ਬਰਸੀ ਖੱਟਣ ਗਿਆ ਸੀ ਹੋ ਬਾਰੀ ਬਰਸੀ,
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ,
ਚੁੰਨੀ ਨਾਲ ਸਿਰ ਢੱਕਦੀ,ਨੰਗਾਂ ਰੱਖਦੀ ਕਲਿੱਪ ਵਾਲਾ ਪਾਸਾ..
ਚੁੰਨੀ ਨਾਲ ਸਿਰ ਢੱਕਦੀ,ਨੰਗਾਂ ਰੱਖਦੀ ਕਲਿੱਪ ਵਾਲਾ ਪਾਸਾ...


ਗਰਮ ਲੈਚੀਆਂ ਗਰਮ ਮਸਾਲਾ,
ਗਰਮ ਸੁਣੀਂਦੀ ਹਲਦੀ,
ਪੰਜ ਦਿਨ ਤੇਰੇ ਵਿਆਹ ਵਿਚ ਰਹਿਗੇ,
ਤੂੰ ਫਿਰਦੀ ਐਂ ਟਲਦੀ,
ਬਹਿ ਕੇ ਬਨੇਰੇ ਤੇ,
ਸਿਫਤਾਂ ਯਾਰ ਦੀਆਂ ਕਰਦੀ...


ਧੱਫਾ ਨਹੀਓ ਮਾਰਦਾ,
ਮੁੱਕਾ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਓਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ਜਾਓਗੀ
ਮੂਰਖਾ ਵੇ ਜੱਟਾ...


ਉੱਚੇ ਟਿੱਬੇ ਮੁੰਡਾ ਕਾਰ ਚਲਾਉਂਦਾ
ਸਾਬ ਨਾ ਉਹਨੂੰ ਚਾਬੀ ਦਾ,
ਲੜ ਛੱਡ ਦੇ ਬੇਸ਼ਰਮਾਂ ਭਾਬੀ ਦਾ...


ਮੈਲਾ ਕੁੜਤਾ ਸਾਬਣ ਥੋੜ੍ਹੀ,
ਬਹਿ ਪਟੜੇ ਤੇ ਧੋਵਾਂ,
ਪਾਸਾ ਮਾਰ ਕੇ ਲੰਘ ਗਿਆ ਕੋਲ ਦੀ,
ਛੰਮ ਛੰਮ ਅੱਖੀਆਂ ਰੋਵਾਂ,
ਬਾਹੋਂ ਫੜਕੇ ਪੁੱਛਣ ਲੱਗੀ,
ਕਦੋਂ ਕਰੇਂਗਾ ਮੋੜੇ,
ਵੇ ਆਪਣੇ ਪਿਆਰਾਂ ਦੇ,
ਮੌਤੋਂ ਬੁਰੇ ਵਿਛੋੜੇ...


ਮੋਗੇ ਦੇ ਵਿੱਚ ਖੁੱਲਿਆ ਕਾਲਜ,
ਵਿੱਚ ਪੜੇ ਕੰਤ ਹਮਾਰਾ
ਕੰਤ ਮੇਰੇ ਨੂੰ ਪ੍ਹੜਨਾ ਨਾਂ ਆਵੇ…
ਵਈ ਕੰਤ ਮੇਰੇ ਨੂੰ ਪ੍ਹੜਨਾ ਨਾਂ ਆਵੇ
ਮੈਂ ਮਾਰਿਆ ਲਲਕਾਰਾ
ਟਿਊਸ਼ਨ ਰੱਖ ਲੈ ਵੇ,
ਪਤਲੀ ਨਾਰ ਦਿਆ ਯਾਰਾ ਟਿਊਸ਼ਨ ਰੱਖ ਲੈ ਵੇ…


ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ,
ਧੋਤੀ ਚੁੱਕ ਲੈ ਵੇ
ਪਤਲੀ ਨਾਰ ਦਿਆ ਯਾਰਾ...


ਤੇਰਾ ਮਾਰਿਆ ਮੈਂ ਖੜ੍ਹਿਆ ਮੋੜ ਤੇ,
ਲੱਤ ਸਾਇਕਲ ਤੋਂ ਲਾਹ ਕੇ,
ਨੀ ਪਾਸਾ ਮਾਰ ਕੇ ਲੰਘਦੀ ਕੋਲ ਦੀ
ਝਾਂਜਰ ਨੂੰ ਛਣਕਾ ਕੇ,
ਨੀ ਮਨ ਪ੍ਰਦੇਸੀ ਦਾ
ਲੈ ਗਈ ਅੱਖਾਂ ਵਿਚ ਪਾ ਕੇ,
ਨੀ ਕੁੜੀਏ ਬਹਿ ਜਾ ਮੇਜ਼ ਤੇ
ਪੀ ਲੈ ਠੰਡਾ ਪਾਣੀ,
ਬੁੱਲ੍ਹ ਤੇਰੇ ਨੇ ਸ਼ੀਲੋ ਪਤਲੇ
ਅੱਖ ਤੇਰੀ ਸੁਰਮੇਦਾਨੀ,
ਨੀ ਮੈਂ ਤਾਂ ਤੇਰਾ ਆਸ਼ਕ ਹਾਂ
ਪਿੰਡ ਦਾ ਮੁੰਡਾ ਨਾ ਜਾਣੀ...


ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ,
ਆਪਣੀ ਮਹਿੰ ਭੱਜਗੀ
ਮੋੜ ਮੁਲਾਹਜ਼ੇਦਾਰਾ...


ਘੁੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ,
ਤੂੰ ਤਾਂ ਮੈਨੂੰ ਦਿਸੇ ਮਜਾਜਣ
ਘੁੰਡ ਚੋਂ ਅੱਖ ਪਛਾਣੀ
ਖੁੱਲ੍ਹ ਕੇ ਨੱਚ ਲੈ ਨੀ
ਬਣ ਜਾ ਗਿੱਧੇ ਦੀ ਰਾਣੀ…


ਯਾਰੀ-ਯਾਰੀ ਕੀ ਲਾਈ ਆ ਮੁੰਡਿਆ
ਕੀ ਯਾਰੀ ਤੋਂ ਲੈਣਾ?
ਪਹਿਲਾਂ ਯਾਰੀ ਲੱਡੂ ਮੰਗੇ
ਫੇਰ ਮੰਗੂ ਦੁੱਧ ਪੇੜੇ,
ਆਸ਼ਕ ਲੋਕਾਂ ਦੇ
ਮੂੰਹ ਤੇ ਪੈਣ ਚਪੇੜੇ...


ਕੋਈ ਵੇਚੇ ਸੁੰਢ ਜਵੈਣ ਕੋਈ ਵੇਚੇ ਰਾਈ,
ਲੰਬੜ ਆਪਣੀ ਜੋਰੂ ਵੇਚੇ ਟਕੇ ਟਕੇ ਸਿਰ ਲਾਈ,
ਪਾਸੇ ਹਟ ਜਾਓ, ਪਾਸੇ ਹਟ ਜਾਓ ਦਾਦਕੀਓ
ਜਾਗੋ ਨਾਨਕਿਆਂ ਦੀ ਆਈ
ਖਬਰਦਾਰ ਰਹਿਣਾ ਜੀ
ਜਾਗੋ ਰੌਲਾ ਪਾਉਦੀ ਆਈ...


ਊਠਾਂ ਵਾਲਿਓ ਵੇ
ਊਠ ਲੱਦੇ ਨੇ ਤਿਲਾਂ ਦੇ
ਮੰਨਣੀ ਨੀ ਤੇਰੀ
ਸੌਦੇ ਹੋਣਗੇ ਦਿਲਾਂ ਦੇ...


ਝਾਵਾਂ-ਝਾਵਾਂ-ਝਾਵਾਂ,
ਮਿੱਤਰਾਂ ਦੇ ਫੁਲਕੇ ਨੂੰ
ਨੀ ਮੈਂ ਖੰਡ ਦਾ ਪੜੇਥਣ ਲਾਵਾਂ,
ਜਿੱਥੋਂ ਯਾਰਾ ਤੂੰ ਲੰਘਦਾ
ਪੈੜ ਚੁੰਮ ਕੇ ਹਿੱਕ ਨਾਲ ਲਾਵਾਂ,
ਮੁੜ ਕੇ ਤਾਂ ਦੇਖ ਮਿੱਤਰਾ
ਤੇਰੇ ਮਗਰ ਮੇਲ੍ਹਦੀ ਆਵਾਂ...


ਸੋਹਰੇ ਸੋਹਰੇ ਨਾ ਕਰਇਆ ਕਰ ਨੀ
ਵੇਖ ਸੋਹਰੇ ਘਰ ਜਾ ਕੇ ਨੀ!
ਪਹਲਾ ਦਿੰਦੇ ਖੰਡ ਦੀਆਂ ਚਾਹਾਂ
ਫੇਰ ਦਿੰਦੇ ਗੁੜ ਪਾ ਕੇ,
ਨੀ ਰੰਗ ਬਦਲ ਗਇਆ
ਦੋ ਦਿੰਨ ਸੋਹਰੇ ਜਾ ਕੇ
ਨੀ ਰੰਗ ਬਦਲ ਗਇਆ
ਦੋ ਦਿੰਨ ਸੋਹਰੇ ਜਾ ਕੇ...


ਊਠਾਂ ਵਾਲਿਓ ਵੇ
ਉਠ ਲੱਦੇ ਨੇ ਬਠਿੰਡੇ ਨੂੰ,
ਟੈਰੀਕਾਟ ਲਿਆ ਦੇ
ਖੱਦਰ ਖਾਂਦਾ ਵੇ ਪਿੰਡੇ ਨੂੰ...


ਇਸ਼ਕ ਇਸ਼ਕ ਨਾ ਕਰਿਆ ਕਰ ਨੀ
ਸੁਣ ਲੈ ਇਸ਼ਕ ਦੇ ਕਾਰੇ,
ਏਸ ਇਸ਼ਕ ਨੇ ਸਿਖਰ ਦੁਪਹਿਰੇ
ਕਈ ਲੁੱਟੇ ਕਈ ਮਾਰੇ,
ਪਹਿਲਾਂ ਏਸ ਨੇ ਦਿੱਲੀ ਲੁੱਟੀ
ਫੇਰ ਗਈ ਬਲਖ ਬੁਖਾਰੇ,
ਤੇਰੀ ਫੋਟੋ ਤੇ
ਸ਼ਰਤਾਂ ਲਾਉਣ ਕੁਮਾਰੇ,
ਜਾਂ
ਤੇਰੀ ਫੋਟੋ ਤੇ
ਡਿੱਗ ਡਿੱਗ ਪੈਣ ਕੁਮਾਰੇ...


ਊਠਾਂ ਵਾਲਿਓ ਵੇ
ਊਠ ਲੱਦੇ ਨੇ ਜਲੰਧਰ ਨੂੰ,
ਨਿੱਤ ਦਾਰੂ ਪੀਵੇ
ਮੱਤ ਦਿਓ ਵੇ ਕੰਜਰ ਨੂੰ...


ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਖੂਹ ਟੋਭੇ ਨਾਂ ਜਾਈਏ,
ਵੇ ਖੂਹ ਟੋਭੇ ਤੇਰੀ ਹੋਵੇ ਚਰਚਾ
ਚਰਚਾ ਨਾਂ ਕਰਵਾਈਏ,
ਵੇ ਜਿਸਦੀ ਬਾਂਹ ਫ਼ੜੀਏ
ਸਿਰ ਦੇ ਨਾਲ ਨਿਭਾਈਏ
ਵੇ ਜਿਸ ਦੀ ਬਾਂਹ ਫੜੀਏ...


ਊਠਾਂ ਵਾਲਿਓ ਵੇ
ਊਠ ਲੱਦੇ ਨੇ ਲਹੌਰ ਨੂੰ,
ਕੱਲੀ ਕੱਤਾਂ ਵੇ
ਘਰ ਘੱਲਿਓ ਮੇਰੇ ਭੌਰ ਨੂੰ...


ਤੇਰੀ ਖਾਤਰ ਰਿਹਾ ਕੁਮਾਰਾ
ਜੱਗ ਤੋਂ ਛੜਾ ਅਖਵਾਇਆ,
ਨੱਤੀਆਂ ਵੇਚ ਕੇ ਖੋਪਾ ਲਿਆਂਦਾ
ਤੇਰੀ ਝੋਲੀ ਪਾਇਆ,
ਜੇ ਡਰ ਮਾਪਿਆਂ ਦਾ,
ਪਿਆਰ ਕਾਸ ਤੋਂ ਪਾਇਆ...


ਨਿਦੋ-ਜਿੰਦੋ ਸਕੀਆਂ ਭੈਣਾਂ
ਦਿਓਰ-ਜੇਠ ਨੂੰ ਵਿਆਹਿਆ,
ਦਿਓਰ ਤਾ ਕਹਿੰਦਾ ਮੇਰੀ ਸੋਹਣੀ
ਬੱਲੇ…..
ਦਿਓਰ ਤਾ ਕਹਿੰਦਾ ਮੇਰੀ ਸੋਹਣੀ
ਜੇਠ ਕਰੇ ਚਤਰਾਈਆਂ,
ਬਾਲੀ ਸੋਹਣੀ ਦੇ ਵੰਗਾਂ ਮੇਚ ਨਾ ਆਇਆ
ਬਾਲੀ ਸੋਹਣੀ ਦੇ ਵੰਗਾਂ ਮੇਚ ਨਾ ਆਇਆ…


ਉਠਾਂ ਵਾਲਿਓ ਵੇ
ਊਠ ਲੱਦੇ ਨੇ ਥੱਲੀ ਨੂੰ,
ਆਪ ਚੜ੍ਹ ਗਿਆ ਰੇਲ
ਮੈਨੂੰ ਛੱਡ ਗਿਆ ਕੱਲੀ ਨੂੰ...


ਅੱਟੀਆਂ-ਅੱਟੀਆਂ-ਅੱਟੀਆਂ
ਤੇਰਾ ਮੇਰਾ ਇਕ ਮਨ ਸੀ,
ਤੇਰੀ ਮਾਂ ਨੇ ਦਰਾਤਾਂ ਰੱਖੀਆਂ
ਤੈਨੂੰ ਦੇਵੇ ਦੁੱਧ ਲੱਸੀਆਂ,
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ
ਤੇਰੇ ਵਿਚੋਂ ਮਾਰੇ ਵਾਸ਼ਨਾ,
ਪੱਲੇ ਲੌਂਗ ਲੈਚੀਆਂ ਰੱਖੀਆਂ
ਤੇਰੇ ਫਿਕਰਾਂ ‘ਚ,
ਰੋਜ਼ ਘਟਾਂ ਤਿੰਨ ਰੱਤੀਆਂ...



Post a Comment

0 Comments